ਇਬਰਾਨੀਆਂ ਨੂੰ 7

1ਮਲਕਿਸਿਦਕ ਸਲੇਮ ਦਾ ਰਾਜਾ ਸੀ ਅਤੇ ਸਭ ਤੋਂ ਉੱਚੇ ਪਰਮੇਸ਼ੁਰ ਦਾ ਜਾਜਕ ਸੀ। ਜਦੋਂ ਅਬਰਾਹਾਮ ਰਾਜਿਆਂ ਨੂੰ ਹਰਾ ਕੇ ਵਾਪਸ ਪਰਤ ਰਿਹਾ ਸੀ ਤਾਂ ਮਲਿਕਸਿਦਕ ਨੇ ਅਬਰਾਹਾਮ ਨੂੰ ਮਿਲਿਆ। ਉਸ ਦਿਨ ਮਲਕਿਸਿਦਕ ਨੇ ਅਬਰਾਹਾਮ ਨੂੰ ਅਸੀਸ ਦਿੱਤੀ। 2ਅਤੇ ਅਬਰਾਹਾਮ ਨੇ ਆਪਣੀ ਹਰ ਸ਼ੈਅ ਦਾ ਦਸਵਾਂ ਹਿੱਸਾ ਮਲਕਿਸਿਦਕ ਨੂੰ ਦੇ ਦਿੱਤਾ। ਮਲਕਿਸਿਦਕ ਦੇ ਨਾਂ ਸਲੇਮ ਦੇ ਰਾਜੇ ਦੇ ਦੋ ਅਰਥ ਹਨ। ਪਹਿਲਾਂ ਮਲਕਿਸਿਦਕ ਦਾ ਅਰਥ “ਚੰਗਿਆਈ ਦਾ ਰਾਜਾ,” ਅਤੇ, “ਸਲੇਮ ਦਾ ਰਾਜਾ,” ਦਾ ਮਤਲਬ ਹੈ “ਸ਼ਾਂਤੀ ਦਾ ਰਾਜਾ” 3“ਕੋਈ ਨਹੀਂ ਜਾਣਦਾ ਕਿ ਮਲਕਿਸਿਦਕ ਦੇ ਮਾਤਾ ਪਿਤਾ ਕੌਣ ਸਨ ਜਾਂ ਉਹ ਕਿੱਥੋਂ ਆਇਆ ਸੀ।” ਅਤੇ ਕੋਈ ਨਹੀਂ ਜਾਣਦਾ ਕਿ ਉਹ ਕਦੋਂ ਪੈਦਾ ਹੋਇਆ ਅਤੇ ਕਦੋਂ ਮਰਿਆ। ਮਲਕਿਸਿਦਕ ਪਰਮੇਸ਼ੁਰ ਦੇ ਪੁੱਤਰ ਵਰਗਾ ਸੀ ਅਤੇ ਉਹ ਸਦਾ ਇੱਕ ਜਾਜਕ ਬਣਨਾ ਜਾਰੀ ਰੱਖਦਾ ਹੈ। 4ਤੁਸੀਂ ਦੇਖ ਸੱਕਦੇ ਹੋ ਕਿ ਮਲਕਿਸਿਦਕ ਬਹੁਤ ਮਹਾਨ ਸੀ। ਅਬਰਾਹਾਮ ਇੱਕ ਮਹਾਨ ਪਿਤਾ ਨੇ ਲੜਾਈ ਵਿੱਚ ਜਿੱਤੀ ਹੋਈ ਆਪਣੀ ਹਰ ਸ਼ੈਅ ਦਾ ਦਸਵਾਂ ਹਿੱਸਾ ਮਲਕਿਸਿਦਕ ਨੂੰ ਦੇ ਦਿੱਤਾ। 5ਹੁਣ ਨੇਮ ਆਖਦਾ ਹੈ, ਕਿ ਲੇਵੀ ਦੇ ਘਰਾਣੇ ਦੇ ਉਨ੍ਹਾਂ ਲੋਕਾਂ ਨੂੰ ਜਿਹੜੇ ਜਾਜਕ ਬਣਦੇ ਹਨ, ਲੋਕਾਂ ਪਾਸੋਂ ਦਸਵੰਧ ਮਿਲਣਾ ਚਾਹੀਦਾ ਹੈ। ਜਾਜਕ ਇਸ ਨੂੰ ਆਪਣੇ ਲੋਕਾਂ ਪਾਸੋਂ ਇਕੱਠਾ ਕਰਦੇ ਹਨ, ਭਾਵੇਂ ਜਾਜਕ ਅਤੇ ਉਹ ਲੋਕ ਦੋਵੇਂ ਹੀ ਅਬਰਾਹਾਮ ਦੇ ਪਰਿਵਾਰ ਵਿੱਚੋਂ ਸਨ। 6ਮਲਕਿਸਿਦਕ ਲੇਵੀ ਦੇ ਘਰਾਣੇ ਵਿੱਚੋਂ ਨਹੀਂ ਸੀ। ਪਰ ਉਸ ਨੇ ਅਬਰਾਹਾਮ ਕੋਲੋਂ ਦਸਵੰਧ ਹਾਸਿਲ ਕੀਤਾ। ਅਤੇ ਉਸ ਨੇ ਅਬਰਾਹਾਮ ਨੂੰ – ਉਸ ਵਿਅਕਤੀ ਨੂੰ ਜਿਸਦੇ ਕੋਲ ਪਰਮੇਸ਼ੁਰ ਦੇ ਵਾਇਦੇ ਸਨ – ਅਸੀਸ ਦਿੱਤੀ। 7ਅਤੇ ਸਾਰੇ ਲੋਕ ਜਾਣਦੇ ਹਨ ਕਿ ਵੱਧੇਰੇ ਮਹੱਤਵਪੂਰਣ ਵਿਅਕਤੀ ਘੱਟ ਮਹੱਤਵਪੂਰਣ ਵਿਅਕਤੀ ਨੂੰ ਅਸੀਸ ਦਿੰਦਾ ਹੈ। 8ਇਹ ਜਾਜਕ ਦਸਵੰਧ ਪ੍ਰਾਪਤ ਕਰਦੇ ਹਨ ਪਰ ਉਹ ਇਨਸਾਨ ਹਨ ਜਿਉਂਦੇ ਅਤੇ ਮਰ ਜਾਂਦੇ ਹਨ। ਪਰ ਮਲਕਿਸਿਦਕ, ਜਿਸਨੇ ਅਬਰਾਹਾਮ ਤੋਂ ਦਸਵੰਧ ਪ੍ਰਾਪਤ ਕੀਤਾ, ਜੋ ਪੋਥੀਆਂ ਵਿੱਚ ਆਖਿਆ ਹੈ, ਉਸ ਦੇ ਅਨੁਸਾਰ ਸਦੀਵੀ ਜਿਉਂਦਾ ਹੈ। 9ਇਹ ਲੇਵੀ ਹੈ ਜਿਹੜਾ ਲੋਕਾਂ ਪਾਸੋਂ ਦਸਵੰਧ ਇਕੱਠਾ ਕਰਦਾ ਹੈ ਪਰ ਅਸੀਂ ਆਖ ਸੱਕਦੇ ਹਾਂ ਕਿ ਜਦੋਂ ਅਬਰਾਹਾਮ ਨੇ ਮਲਕਿਸਿਦਕ ਨੂੰ ਦਸਵੰਧ ਦਿੱਤਾ, ਲੇਵੀ ਨੇ ਵੀ ਉਸ ਨੂੰ ਦਸਵੰਧ ਦਿੱਤਾ। 10ਲੇਵੀ ਤਾਂ ਹਾਲੇ ਪੈਦਾ ਹੀ ਨਹੀਂ ਸੀ ਹੋਇਆ। ਪਰ ਜਦੋਂ ਮਲਕਿਸਿਦਕ ਅਬਰਾਹਾਮ ਨੂੰ ਮਿਲਿਆ ਤਾਂ ਲੇਵੀ ਹਾਲੇ ਆਪਣੇ ਪੁਰਖੇ ਅਬਰਾਹਾਮ ਦੇ ਸਰੀਰ ਵਿੱਚ ਹੀ ਸੀ। 11ਲੋਕਾਂ ਨੂੰ ਲੇਵੀ ਦੇ ਘਰਾਣੇ ਵੱਲੋਂ ਜਾਜਕ-ਵਰਗ ਦੇ ਅਧਾਰ ਤੇ ਸ਼ਰ੍ਹਾ ਦਿੱਤੀ ਗਈ ਸੀ। ਪਰ ਲੋਕਾਂ ਨੂੰ ਜਾਜਕਾਂ ਦੀ ਉਸ ਬਿਵਸਥਾ ਰਾਹੀਂ ਆਤਮਕ ਤੌਰ ਤੇ ਪੂਰਣ ਨਹੀਂ ਬਣਾਇਆ ਜਾ ਸੱਕਿਆ। ਇਸ ਲਈ ਕਿਸੇ ਹੋਰ ਜਾਜਕ ਦੀ ਆਮਦ ਦੀ ਲੋੜ ਸੀ। ਮੇਰਾ ਭਾਵ ਹੈ ਉਸ ਜਾਜਕ ਦੀ ਜਿਹੜਾ ਹਾਰੂਨ ਵਰਗਾ ਨਹੀਂ ਸਗੋਂ ਮਲਕਿਸਿਦਕ ਵਰਗਾ ਹੋਵੇ। 12ਅਤੇ ਜਦੋਂ ਇੱਕ ਵੱਖਰੀ ਤਰ੍ਹਾਂ ਦਾ ਜਾਜਕ ਆਉਂਦਾ ਹੈ, ਤਾਂ ਸ਼ਰ੍ਹਾ ਵੀ ਬਦਲੀ ਜਾਣੀ ਚਾਹੀਦੀ ਹੈ। 13ਅਸੀਂ ਇਹ ਗੱਲਾਂ ਮਸੀਹ ਬਾਰੇ ਆਖ ਰਹੇ ਹਾਂ। ਉਹ ਇੱਕ ਵੱਖਰੇ ਪਰਿਵਾਰਕ ਸਮੂਹ ਤੋਂ ਸੀ। ਉਸ ਘਰਾਣੇ ਵਿੱਚੋਂ ਕਦੇ ਵੀ ਕਿਸੇ ਨੇ ਜਗਵੇਦੀ ਤੇ ਇੱਕ ਜਾਜਕ ਦੀ ਤਰ੍ਹਾਂ ਸੇਵਾ ਨਹੀਂ ਕੀਤੀ। 14ਕਿਉਂਕਿ ਇਹ ਸਪੱਸ਼ਟ ਹੈ ਕਿ ਸਾਡਾ ਪ੍ਰਭੂ ਯਹੂਦਾਹ ਦੇ ਘਰਾਣੇ ਵਿੱਚੋਂ ਸੀ ਅਤੇ ਮੂਸਾ ਇਸ ਘਰਾਣੇ ਵਿੱਚੋਂ ਜਾਜਕਾਂ ਬਾਰੇ ਕਦੇ ਕੁਝ ਨਹੀਂ ਬੋਲਿਆ। 15ਅਤੇ ਇਹ ਗੱਲਾਂ ਹੋਰ ਵੀ ਸਾਗ ਹੋ ਜਾਂਦੀਆਂ ਹਨ। ਅਸੀਂ ਦੇਖਦੇ ਹਾਂ ਕਿ ਇੱਕ ਹੋਰ ਜਾਜਕ ਆਉਂਦਾ ਹੈ ਜਿਹੜਾ ਮਲਕਿਸਿਦਕ ਵਰਗਾ ਹੈ। 16ਉਹ ਨਾ ਹੀ ਸ਼ਰ੍ਹਾ ਦੁਆਰਾ ਤੇ ਨਾ ਹੀ ਉਸ ਦੇ ਇਨਸਾਨੀ ਪਰਿਵਾਰ ਦੇ ਅਸੂਲਾਂ ਕਾਰਣ, ਜਾਜਕ ਬਣਿਆ। ਉਹ ਆਪਣੇ ਜੀਵਨ ਦੀ ਉਸ ਸ਼ਕਤੀ ਦੁਆਰਾ ਜਾਜਕ ਬਣਿਆ ਜਿਹੜੀ ਸਦਾ ਜਾਰੀ ਰਹਿੰਦੀ ਹੈ। 17ਉਸ ਬਾਰੇ ਪੋਥੀਆਂ ਵਿੱਚ ਇਹ ਲਿਖਿਆ ਹੈ: “ਤੂੰ ਮਲਕਿਸਿਦਕ ਦੀ ਤਰ੍ਹਾਂ ਇੱਕ ਸਦੀਵੀ ਜਾਜਕ ਹੈ।” 18ਪੁਰਾਣਾ ਨੇਮ (ਸ਼ਰ੍ਹਾ) ਹੁਣ ਅੰਤ ਤੇ ਆਣ ਪੁੱਜਿਆ ਹੈ ਕਿਉਂ ਕਿ ਇਹ ਕਮਜ਼ੋਰ ਤੇ ਵਿਅਰਥ ਸੀ। 19ਮੂਸਾ ਦੀ ਸ਼ਰ੍ਹਾ ਕਿਸੇ ਚੀਜ਼ ਨੂੰ ਵੀ ਸੰਪੂਰਣ ਨਹੀਂ ਬਣਾ ਸੱਕਦੀ ਸੀ। ਅਤੇ ਹੁਣ ਸਾਨੂੰ ਬਿਹਤਰ ਉਮੀਦ ਪ੍ਰਦਾਨ ਕੀਤੀ ਗਈ ਹੈ। ਅਤੇ ਉਸ ਉਮੀਦ ਨਾਲ ਅਸੀਂ ਪਰਮੇਸ਼ੁਰ ਦੇ ਨਜ਼ਦੀਕ ਹੋ ਸੱਕਦੇ ਹਾਂ। 20ਇਹ ਮਹੱਤਵਪੂਰਣ ਹੈ ਕਿ ਜਦੋਂ ਪਰਮੇਸ਼ੁਰ ਨੇ ਯਿਸੂ ਨੂੰ ਇੱਕ ਸਰਦਾਰ ਜਾਜਕ ਬਣਾਇਆ, ਉਸ ਨੇ ਇੱਕ ਸੌਂਹ ਖਾਧੀ। ਜਦੋਂ ਦੂਸਰੇ ਜਾਜਕ ਬਣਾਏ ਗਏ ਸਨ, ਉੱਥੇ ਕੋਈ ਸੌਂਹ ਨਹੀਂ ਸੀ। 21ਪਰ ਯਿਸੂ ਪਰਮੇਸ਼ੁਰ ਦੀ ਸੌਂਹ ਅਨੁਸਾਰ ਜਾਜਕ ਬਣਿਆ। ਪਰਮੇਸ਼ੁਰ ਨੇ ਉਸ ਨੂੰ ਆਖਿਆ, “ਪ੍ਰਭੂ ਨੇ ਇੱਕ ਸੌਂਹ ਖਾਧੀ ਹੈ, ਅਤੇ ਉਹ ਆਪਣਾ ਮਨ ਨਹੀਂ ਬਦਲੇਗਾ: ‘ਤੂੰ ਸਦਾ ਲਈ ਇੱਕ ਜਾਜਕ ਹੈ।’” 22ਇਸ ਲਈ ਇਸ ਦਾ ਅਰਥ ਹੈ ਕਿ ਯਿਸੂ ਪਰਮੇਸ਼ੁਰ ਵੱਲੋਂ ਆਪਣੇ ਲੋਕਾਂ ਲਈ ਬਿਹਤਰ ਕਰਾਰ ਦੀ ਜ਼ਾਮਨੀ (ਜਮਾਨਤ) ਹੈ। 23ਅਤੇ, ਜਦੋਂ ਉਨ੍ਹਾਂ ਹੋਰਨਾਂ ਜਾਜਕਾਂ ਵਿੱਚੋਂ ਕੋਈ ਮਰ ਜਾਂਦਾ ਸੀ ਤਾਂ ਉਹ ਜਾਜਕ ਬਣਿਆ ਨਹੀਂ ਸੀ ਰਹਿ ਸੱਕਦਾ। ਇਸ ਲਈ ਉਹੋ ਜਿਹੇ ਅਨੇਕਾਂ ਜਾਜਕ ਸਨ। 24ਪਰ ਯਿਸੂ ਸਦਾ ਜਿਉਂਦਾ ਹੈ। ਉਹ ਕਦੇ ਵੀ ਜਾਜਕ ਹੋਣ ਤੋਂ ਨਹੀਂ ਹਟੇਗਾ। 25ਇਸ ਲਈ ਮਸੀਹ ਉਨ੍ਹਾਂ ਲੋਕਾਂ ਨੂੰ ਮੁਕਤੀ ਦੇ ਸੱਕਦਾ ਹੈ ਜਿਹੜੇ ਉਸ ਦੇ ਰਾਹੀਂ ਪਰਮੇਸ਼ੁਰ ਵੱਲ ਆਉਂਦੇ ਹਨ। ਮਸੀਹ ਸਦੀਵ ਕਾਲ ਲਈ ਅਜਿਹਾ ਕਰ ਸੱਕਦਾ ਹੈ ਕਿਉਂਕਿ ਉਹ ਸਦਾ ਜਿਉਂਦਾ ਹੈ, ਲੋਕਾਂ ਦੀ ਸਹਾਇਤਾ ਲਈ ਤਤਪਰ ਹੈ ਜਦੋਂ ਉਹ ਪਰਮੇਸ਼ੁਰ ਦੇ ਸਨਮੁੱਖ ਆਉਂਦੇ ਹਨ। 26ਇਸ ਲਈ ਯਿਸੂ ਇੱਕ ਤਰ੍ਹਾਂ ਦਾ ਸਰਦਾਰ ਜਾਜਕ ਹੈ ਜਿਸਦੀ ਸਾਨੂੰ ਲੋੜ ਹੈ। ਉਹ ਪਵਿੱਤਰ ਹੈ ਉਸ ਵਿੱਚ ਕੋਈ ਪਾਪ ਨਹੀਂ ਹੈ। ਉਹ ਸ਼ੁੱਧ ਹੈ ਅਤੇ ਪਾਪੀਆਂ ਤੋਂ ਪ੍ਰਭਾਵਿਤ ਨਹੀਂ ਹੈ। ਉਹ ਸਵਰਗ ਨਾਲੋਂ ਵੀ ਉੱਚਾ ਚੁੱਕਿਆ ਗਿਆ ਹੈ। 27ਉਹ ਹੋਰਨਾਂ ਜਾਜਕਾਂ ਵਰਗਾ ਨਹੀਂ ਹੈ। ਹੋਰਨਾਂ ਸਾਰੇ ਜਾਜਕਾਂ ਨੂੰ ਹਰ ਰੋਜ਼ ਬਲੀ ਦੇਣੀ ਪੈਂਦੀ ਸੀ। ਉਨ੍ਹਾਂ ਨੂੰ ਪਹਿਲਾਂ ਲੋਕਾਂ ਦੇ ਪਾਪਾਂ ਖਾਤਰ ਬਲੀ ਦੇਣੀ ਪੈਂਦੀ ਸੀ ਅਤੇ ਫ਼ੇਰ ਆਪਣੇ ਖੁਦ ਦੇ ਪਾਪਾਂ ਲਈ। ਪਰ ਮਸੀਹ ਨੂੰ ਅਜਿਹਾ ਕਰਨ ਦੀ ਕੋਈ ਲੋੜ ਨਹੀਂ ਸੀ। ਮਸੀਹ ਨੇ ਸਾਰੇ ਸਮਿਆਂ ਲਈ ਕੇਵਲ ਇੱਕ ਹੀ ਬਲੀ ਦਿੱਤੀ, ਉਸ ਨੇ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ। 28ਸ਼ਰ੍ਹਾ ਸਰਦਾਰ ਜਾਜਕਾਂ ਦੀ ਚੋਣ ਉਨ੍ਹਾਂ ਲੋਕਾਂ ਵਿੱਚੋਂ ਕਰਦੀ ਹੈ ਜਿਨ੍ਹਾਂ ਦੀਆਂ ਕਮਜ਼ੋਰੀਆਂ ਲੋਕਾਂ ਵਰਗੀਆਂ ਹੀ ਹੁੰਦੀਆਂ ਹਨ। ਪਰ ਪਰਮੇਸ਼ੁਰ ਨੇ ਇੱਕ ਸੌਂਹ ਖਾਧੀ, ਜਿਹੜੀ ਸ਼ਰ੍ਹਾ ਤੋਂ ਬਾਦ ਆਈ। ਇਸ ਵਾਇਦੇ ਨੇ ਪਰਮੇਸ਼ੁਰ ਦੇ ਪੁੱਤਰ ਨੂੰ ਸਰਦਾਰ ਜਾਜਕ ਬਣਾਇਆ। ਉਹ ਪੁੱਤਰ ਸਦਾ ਲਈ ਸੰਪੂਰਣ ਬਣਾਇਆ ਗਿਆ ਸੀ।


Copyrighted Material
Learn More

will be added

X\